ਕਿਸੇ ਅਕਾਊਂਟ ਕੇਂਦਰ ਵਿੱਚ ਆਪਣੇ ਅਕਾਊਂਟਾਂ ਵਿੱਚ ਕਨੈਕਟੇਡ ਅਨੁਭਵ ਪ੍ਰਬੰਧਿਤ ਕਰੋ
ਪੋਸਟਾਂ ਅਤੇ ਸਟੋਰੀਆਂ ਨੂੰ ਸਵੈਚਲਿਤ ਤੌਰ 'ਤੇ ਸਾਰੇ ਅਕਾਊਂਟਾਂ ਵਿੱਚ ਸਾਂਝਾ ਕਰੋ
ਸਵੈਚਾਲਿਤ ਤੌਰ 'ਤੇ ਪੋਸਟ ਜਾਂ ਸਟੋਰੀ ਸਾਂਝਾ ਕਰਨ ਨੂੰ ਸੈੱਟ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਹੈ
- ਆਪਣੀਆਂ Facebook ਪੋਸਟਾਂ ਜਾਂ ਸਟੋਰੀਆਂ ਨੂੰ Instagram 'ਤੇ ਸਾਂਝਾ ਕਰਨ ਵੇਲੇ ਤੁਸੀਂ ਸਿਰਫ਼ ਆਪਣੀ ਨਿੱਜੀ ਪ੍ਰੋਫ਼ਾਈਲ ਦੀਆਂ ਪੋਸਟਾਂ ਨੂੰ ਹੀ ਸਾਂਝਾ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇੱਕ ਜਾਂ ਇੱਕ ਤੋਂ ਵੱਧ Facebook ਵਪਾਰ ਪੇਜ ਹਨ, ਤਾਂ ਤੁਸੀਂ ਤੁਹਾਡੇ ਵੱਲੋਂ ਆਪਣੇ ਪੇਜਾਂ 'ਤੇ ਬਣਾਈ ਕਿਸੇ ਵੀ ਪੋਸਟ ਜਾਂ ਸਟੋਰੀ ਨੂੰ ਸਾਂਝਾ ਨਹੀਂ ਕਰ ਸਕਦੇ।
- Facebook 'ਤੇ ਆਪਣੀਆਂ Instagram ਪੋਸਟਾਂ ਨੂੰ ਸਾਂਝਾ ਕਰਨ ਵੇਲੇ ਜੇ ਤੁਹਾਡੇ ਕੋਲ ਇੱਕ ਨਿੱਜੀ Facebook ਪ੍ਰੋਫ਼ਾਈਲ ਅਤੇ ਇੱਕ ਜਾਂ ਇੱਕ ਤੋਂ ਵੱਧ Facebook ਵਪਾਰ ਪੇਜ ਹਨ, ਤਾਂ ਤੁਸੀਂ ਜਿਨ੍ਹਾਂ ਨੂੰ ਅਕਾਊਂਟ ਕੇਂਦਰ ਨਾਲ ਸ਼ਾਮਲ ਕੀਤਾ ਹੋਇਆ ਹੈ, ਉਨ੍ਹਾਂ Instagram ਅਕਾਊਂਟਾਂ ਵਿੱਚੋਂ ਕਿਸੇ ਇੱਕ ਨੂੰ ਪ੍ਰੋਫ਼ਾਈਲ ਜਾਂ ਪੇਜ 'ਤੇ ਸਾਂਝਾ ਕਰਨਾ, ਚੁਣ ਸਕਦੇ ਹੋ। ਉਨ੍ਹਾਂ Instagram ਅਕਾਊਂਟਾਂ ਦੀ ਤੁਹਾਡੀ ਸਟੋਰੀ ਅਤੇ ਪੋਸਟਾਂ ਉਸ Facebook ਪ੍ਰੋਫ਼ਾਈਲ ਜਾਂ ਪੇਜ 'ਤੇ ਉਦੋਂ ਤੱਕ ਸਾਂਝੀਆਂ ਕੀਤੀਆਂ ਜਾਣਗੀਆਂ ਜਦੋਂ ਤੱਕ ਤੁਸੀਂ ਇਸਨੂੰ ਨਹੀਂ ਬਦਲਦੇ।
- ਜੇ ਤੁਹਾਡੇ ਕੋਲ ਇੱਕ ਨਿੱਜੀ Facebook ਪ੍ਰੋਫ਼ਾਈਲ ਅਤੇ ਇੱਕ ਜਾਂ ਇੱਕ ਤੋਂ ਵੱਧ Facebook ਵਪਾਰ ਪੇਜ ਹਨ, ਤਾਂ ਤੁਸੀਂ ਜਿਨ੍ਹਾਂ ਨੂੰ ਅਕਾਊਂਟ ਕੇਂਦਰ ਨਾਲ ਸ਼ਾਮਲ ਕੀਤਾ ਹੋਇਆ ਹੈ, ਉਨ੍ਹਾਂ Instagram ਅਕਾਊਂਟਾਂ ਵਿੱਚੋਂ ਕਿਸੇ ਇੱਕ ਨੂੰ ਪ੍ਰੋਫ਼ਾਈਲ ਜਾਂ ਪੇਜ 'ਤੇ ਸਾਂਝਾ ਕਰਨਾ, ਚੁਣ ਸਕਦੇ ਹੋ। ਉਨ੍ਹਾਂ Instagram ਅਕਾਊਂਟਾਂ ਦੀ ਤੁਹਾਡੀ ਸਟੋਰੀ ਅਤੇ ਪੋਸਟਾਂ ਉਸ Facebook ਪ੍ਰੋਫ਼ਾਈਲ ਜਾਂ ਪੇਜ 'ਤੇ ਉਦੋਂ ਤੱਕ ਸਾਂਝੀਆਂ ਕੀਤੀਆਂ ਜਾਣਗੀਆਂ ਜਦੋਂ ਤੱਕ ਤੁਸੀਂ ਇਸਨੂੰ ਨਹੀਂ ਬਦਲਦੇ।
- Instagram ਮਦਦ ਕੇਂਦਰ ਵਿੱਚ ਆਪਣੇ ਅਕਾਊਂਟਾਂ 'ਤੇ ਪੋਸਟ ਕਰਨ ਨੂੰ ਪ੍ਰਬੰਧਿਤ ਕਰਨ ਬਾਰੇ ਹੋਰ ਜਾਣੋ।
ਸਵੈਚਲਿਤ ਪੋਸਟ ਜਾਂ ਸਟੋਰੀ ਸਾਂਝਾਕਰਨ ਦਾ ਸੈੱਟ ਅੱਪ ਕਰੋ
- ਅਕਾਊਂਟ ਕੇਂਦਰ ਵਿੱਚ, ਕਨੈਕਟੇਡ ਅਨੁਭਵ 'ਤੇ ਟੈਪ ਜਾਂ ਕਲਿੱਕ ਕਰੋ, ਫਿਰ ਪ੍ਰੋਫ਼ਾਈਲਾਂ 'ਤੇ ਸਾਂਝਾ ਕਰਨਾ 'ਤੇ ਟੈਪ ਜਾਂ ਕਲਿੱਕ ਕਰੋ।
- ਉਸ ਪ੍ਰੋਫ਼ਾਈਲ 'ਤੇ ਕਲਿੱਕ ਕਰੋ ਜਿਸ ਤੋਂ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਫਿਰ ਉਸ ਪ੍ਰੋਫ਼ਾਈਲ 'ਤੇ ਟੈਪ ਜਾਂ ਕਲਿੱਕ ਕਰੋ ਜਿਸ 'ਤੇ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ।
- ਸਵੈਚਲ ਸਾਂਝਾ ਕਰੋ ਦੇ ਹੇਠਾਂ, ਕਲਿੱਕ ਕਰੋ
ਆਪਣੀਆਂ Facebook ਜਾਂ Instagram ਪੋਸਟਾਂ ਜਾਂ ਸਟੋਰੀਜ਼ ਨੂੰ ਤੁਹਾਡੇ ਵੱਲੋਂ ਚੁਣੀਆਂ ਗਈਆਂ ਪ੍ਰੋਫ਼ਾਈਲਾਂ ਵਿੱਚ ਸਾਂਝਾ ਕਰਨਾ ਰੋਕਣ ਜਾਂ ਸ਼ੁਰੂ ਕਰਨ ਲਈ।
ਆਪਣੇ WhatsApp ਸਟੇਟਸ ਨੂੰ ਆਪਣੇ Facebook ਜਾਂ Instagram Stories 'ਤੇ ਸਾਂਝਾ ਕਰੋ
ਜਦੋਂ ਤੁਸੀਂ ਆਪਣੇ WhatsApp ਖਾਤੇ ਨੂੰ ਆਪਣੇ Facebook ਜਾਂ Instagram ਅਕਾਊਂਟ ਦੇ ਸਮਾਨ ਅਕਾਊਂਟ ਕੇਂਦਰ ਵਿੱਚ ਸ਼ਾਮਲ ਕਰਦੇ ਹੋ, ਤਾਂ ਤੁਸੀਂ ਆਪਣੇ Facebook ਜਾਂ Instagram Stories ਵਿੱਚ ਆਪਣਾ WhatsApp ਸਟੇਟਸ ਸਾਂਝਾ ਕਰ ਸਕਦੇ ਹੋ।
ਸਵੈਚਲਿਤ ਪੋਸਟ ਜਾਂ ਸਟੋਰੀ ਸਾਂਝਾਕਰਨ ਦਾ ਸੈੱਟ ਅੱਪ ਕਰੋ:- ਅਕਾਊਂਟ ਕੇਂਦਰ ਵਿੱਚ, ਕਨੈਕਟੇਡ ਅਨੁਭਵ 'ਤੇ ਟੈਪ ਕਰੋ, ਫਿਰ ਪ੍ਰੋਫ਼ਾਈਲਾਂ 'ਤੇ ਸਾਂਝਾ ਕਰਨਾ 'ਤੇ ਟੈਪ ਕਰੋ।
- ਉਸ ਪ੍ਰੋਫ਼ਾਈਲ 'ਤੇ ਟੈਪ ਕਰੋ ਜਿਸ ਤੋਂ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਫਿਰ ਉਸ ਪ੍ਰੋਫ਼ਾਈਲ 'ਤੇ ਟੈਪ ਕਰੋ ਜਿਸ 'ਤੇ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ।
- ਸਾਂਝਾ ਕਰਨਾ ਸ਼ੁਰੂ ਜਾਂ ਬੰਦ ਕਰਨ ਲਈ ਸਵੈਚਲ ਸਾਂਝਾ ਕਰੋ ਨੂੰ ਚਾਲੂ ਜਾਂ ਬੰਦ ਕਰੋ।
ਅਕਾਊਂਟਾਂ 'ਤੇ ਲੌਗ ਇਨ ਕਰਨ ਨੂੰ ਪ੍ਰਬੰਧਿਤ ਕਰੋ
ਜੇ ਤੁਸੀਂ ਇਸ ਕਨੈਕਟੇਡ ਅਨੁਭਵ ਬੰਦ ਕਰਨਾ ਚੁਣਿਆ ਹੈ, ਤਾਂ ਤੁਹਾਨੂੰ ਤੁਹਾਡੇ ਅਕਾਊਂਟ ਲਈ ਪਾਸਵਰਡ ਭਰਨ ਲਈ ਪ੍ਰਾਂਪਟ ਕੀਤਾ ਜਾ ਸਕਦਾ ਹੈ। ਜਦੋਂ ਤੱਕ ਤੁਸੀਂ ਕੋਈ ਪਾਸਵਰਡ ਨਹੀਂ ਬਣਾ ਲੈਂਦੇ, ਉਦੋਂ ਤੱਕ ਤੁਸੀਂ ਆਪਣੇ ਅਕਾਊਂਟਾਂ ਵਿੱਚ ਲੌਗ ਇਨ ਕਰਨ ਦੇ ਯੋਗ ਨਹੀਂ ਹੋ ਸਕਦੇ।
ਅਕਾਊਂਟਾਂ 'ਤੇ ਲੌਗ ਇਨ ਕਰਨ ਨੂੰ ਪ੍ਰਬੰਧਿਤ ਕਰੋ
- ਅਕਾਊਂਟ ਕੇਂਦਰ ਵਿੱਚ, ਅਕਾਊਂਟਾਂ ਨਾਲ ਲੌਗ ਇਨ ਕਰਨਾ 'ਤੇ ਟੈਪ ਕਰੋ ਜਾਂ ਕਲਿੱਕ ਕਰੋ, ਫਿਰ ਸਾਰੇ ਅਕਾਊਂਟਾਂ ਨੂੰ ਇੱਕ ਦੂਜੇ ਅੰਦਰ ਲੌਗ ਇਨ ਕਰਨ ਦੀ ਇਜਾਜ਼ਤ ਦਿਓ ਜਾਂ ਇਹ ਚੁਣੋ ਕਿ ਕਿਹੜੇ ਅਕਾਊਂਟ ਇੱਕ ਦੂਜੇ ਅੰਦਰ ਲੌਗ ਇਨ ਕਰ ਸਕਦੇ ਹਨ 'ਤੇ ਟੈਪ ਜਾਂ ਕਲਿੱਕ ਕਰੋ।
- Facebook, Instagram ਅਤੇ/ਜਾਂ Meta ਅਕਾਊਂਟਾਂ 'ਤੇ ਟੈਪ ਜਾਂ ਕਲਿੱਕ ਕਰੋ ਜਿੱਥੇ ਤੁਸੀਂ ਅਕਾਊਂਟਾਂ ਨਾਲ ਲੌਗ ਇਨ ਕਰਨ ਸੰਬੰਧੀ ਸੈਟਿੰਗਾਂ ਨੂੰ ਪ੍ਰਬੰਧਿਤ ਕਰਨਾ ਚਾਹੁੰਦੇ ਹੋ।
ਜੇ ਤੁਸੀਂ Facebook ਅਕਾਊਂਟ ਨਾਲ ਇੱਕ Instagram ਜਾਂ Meta ਅਕਾਊਂਟ ਬਣਾਇਆ ਹੈ ਅਤੇ ਤੁਸੀਂ ਸਮਾਨ ਅਕਾਊਂਟ ਕੇਂਦਰ ਵਿੱਚੋਂ ਆਪਣੇ Facebook ਅਕਾਊਂਟ ਵਾਂਗ ਅਕਾਊਂਟ ਨੂੰ ਹਟਾਉਣ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ Instagram ਜਾਂ ਤੁਹਾਡੇ Meta ਅਕਾਊਂਟ ਵਾਸਤੇ ਪਾਸਵਰਡ ਬਣਾਉਣ ਲਈ ਕਿਹਾ ਜਾਵੇਗਾ।
ਆਪਣੇ ਨਾਂ, ਯੂਜ਼ਰਨੇਮ, ਪ੍ਰੋਫ਼ਾਈਲ ਫ਼ੋਟੋ ਜਾਂ ਅਵਤਾਰ ਨੂੰ ਪ੍ਰੋਫ਼ਾਈਲਾਂ 'ਤੇ ਸਿੰਕ ਕਰੋ
Facebook, Instagram ਅਤੇ/ਜਾਂ Meta Horizon ਪ੍ਰੋਫ਼ਾਈਲਾਂ 'ਤੇ ਆਪਣੀ ਪ੍ਰੋਫ਼ਾਈਲ ਜਾਣਕਾਰੀ ਸਿੰਕ ਕਰਨ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ:
- ਆਪਣੀਆਂ ਪ੍ਰੋਫ਼ਾਈਲ ਫ਼ੋਟੋਆਂ, ਯੂਜ਼ਰਨੇਮ ਜਾਂ ਅਵਤਾਰ ਸਿੰਕ ਕਰਨ ਲਈ, ਤੁਹਾਨੂੰ ਆਪਣਾ ਨਾਂ ਵੀ ਸਿੰਕ ਕਰਨਾ ਪਵੇਗਾ। ਇਸਦਾ ਮਤਲਬ ਇਹ ਹੈ:
- ਜਦੋਂ ਤੁਸੀਂ ਆਪਣਾ ਨਾਂ ਸਿੰਕ ਕਰਦੇ ਹੋ, ਤਾਂ ਤੁਹਾਡਾ ਨਾਂ ਉਨ੍ਹਾਂ ਸਾਰੀਆਂ ਪ੍ਰੋਫਾਈਲਾਂ ਵਿੱਚ ਇੱਕੋ ਜਿਹਾ ਹੋ ਜਾਵੇਗਾ ਜਿਨ੍ਹਾਂ ਨੂੰ ਤੁਸੀਂ ਸਿੰਕ ਕਰਨ ਲਈ ਚੁਣਿਆ ਹੈ।
- ਲੋਕ ਤੁਹਾਨੂੰ Facebook, Instagram ਅਤੇ Meta Horizon ਦੋਨਾਂ 'ਤੇ ਇਸ ਨਾਂ ਅਤੇ ਯੂਜ਼ਰਨੇਮ ਨਾਲ ਦੇਖ ਅਤੇ ਖੋਜ ਸਕਣਗੇ।
- ਲੋਕ Facebook ਅਤੇ Instagram ਅਤੇ Meta Horizon 'ਤੇ ਇਸ ਨਾਂ, ਯੂਜ਼ਰਨੇਮ, ਅਵਤਾਰ ਅਤੇ ਪ੍ਰੋਫ਼ਾਈਲ ਫ਼ੋਟੋ ਦੇ ਨਾਲ ਸੰਬੰਧਿਤ ਸੁਝਾਅ (ਜਿਵੇਂ ਤੁਹਾਨੂੰ ਦੋਸਤ ਵਜੋ ਸ਼ਾਮਲ ਕਰਨ ਲਈ ਜਾਂ ਤੁਹਾਨੂੰ ਫਾਲੋ ਕਰਨ ਲਈ) ਵੀ ਦੇਖ ਸਕਦੇ ਹਨ।
- ਜੇ ਤੁਸੀਂ ਆਪਣੇ Facebook, Instagram ਜਾਂ Meta Horizon ਪ੍ਰੋਫਾਈਲਾਂ ਵਿੱਚ ਪ੍ਰੋਫਾਈਲ ਜਾਣਕਾਰੀ ਨੂੰ ਸਿੰਕ ਕਰਦੇ ਹੋ, ਤਾਂ ਤੁਹਾਡੇ ਵੱਲੋਂ ਆਪਣੀ ਪ੍ਰੋਫਾਈਲ ਜਾਣਕਾਰੀ (ਜਿਵੇਂ ਕਿ ਤੁਹਾਡਾ ਨਾਂ, ਯੂਜ਼ਰਨੇਮ, ਪ੍ਰੋਫਾਈਲ ਫ਼ੋਟੋ ਅਤੇ ਅਵਤਾਰ) ਵਿੱਚ ਕੀਤੀਆਂ ਤਬਦੀਲੀਆਂ ਸਿੰਕ ਕੀਤੀ ਜਾਣਕਾਰੀ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਫਾਈਲਾਂ ਵਿੱਚ ਦਿਖਾਈ ਦੇਣਗੀਆਂ।
- ਜੇਕਰ ਤੁਸੀਂ ਇੱਕ ਅਕਾਊਂਟ ਕੇਂਦਰ ਤੋਂ ਇੱਕ ਅਕਾਊਂਟ ਹਟਾਉਂਦੇ ਹੋ, ਤਾਂ ਉਸ ਅਕਾਊਂਟ ਵਿੱਚ ਪ੍ਰੋਫਾਈਲਾਂ ਲਈ ਤੁਹਾਡੀ ਪ੍ਰੋਫਾਈਲ ਜਾਣਕਾਰੀ ਹੁਣ ਸਿੰਕ ਨਹੀਂ ਹੋਵੇਗੀ।
- ਨੋਟ: ਤੁਸੀਂ Facebook, Instagram ਜਾਂ Meta Horizon ਪ੍ਰੋਫ਼ਾਲ ਨੂੰ ਸਮਾਨ ਉਤਪਦ 'ਤੇ ਕਿਸੇ ਦੂਜੀ ਪ੍ਰੋਫ਼ਾਈਲ ਨਾਲ ਸਿੰਕ ਨਹੀਂ ਕਰ ਸਕਦੇ (ਉਦਾਹਰਨ ਲਈ, ਤੁਸੀਂ ਦੋ Instagram ਪ੍ਰੋਫ਼ਾਈਲਾਂ ਜਾਂ ਦੋ Facebook ਪ੍ਰੋਫ਼ਾਈਲਾਂ ਨੂੰ ਸਿੰਕ ਨਹੀਂ ਕਰ ਸਕਦੇ)।
- ਜਦੋਂ ਤੁਸੀਂ ਆਪਣੀ ਪ੍ਰੋਫ਼ਾਈਲ ਫ਼ੋਟੋ ਨੂੰ ਸਿੰਕ ਕਰਦੇ ਹੋ, ਤਾਂ ਤੁਸੀਂ ਆਪਣੇ ਸਾਰੇ ਅਕਾਊਂਟਾਂ ਵਿੱਚ ਆਪਣੀ Facebook ਜਾਂ Instagram ਪ੍ਰੋਫ਼ਾਈਲ ਫ਼ੋਟੋ ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹੋ। ਡਿਫ਼ੌਲਟ ਫ਼ੋਟੋ ਉਹ ਫ਼ੋਟੋ ਹੋਵੇਗੀ ਜਿਸਨੂੰ ਤੁਸੀਂ ਹਾਲ ਹੀ ਵਿੱਚ ਅੱਪਡੇਟ ਕੀਤਾ ਹੈ। ਆਪਣੀਆਂ ਪ੍ਰੋਫ਼ਾਈਲ ਫ਼ੋਟੋਆਂ ਸਿੰਕ ਕਰਨ ਲਈ, ਤੁਹਾਨੂੰ ਆਪਣਾ ਨਾਂ ਵੀ ਸਿੰਕ ਕਰਨਾ ਪਵੇਗਾ।
- ਕਿਸੇ ਯੂਜ਼ਰਨੇਮ ਨੂੰ ਸਿੰਕ ਕਰਨ ਦੇ ਯੋਗ ਹੋਣ ਲਈ, ਉਸ ਯੂਜ਼ਰਨੇਮ ਨੂੰ ਉਨ੍ਹਾਂ ਪ੍ਰੋਫ਼ਾਈਲਾਂ ਲਈ Facebook, Instagram, ਜਾਂ Meta Horizon 'ਤੇ ਉਪਲਬਧ ਹੋਣਾ ਚਾਹੀਦਾ ਹੈ, ਜਿਨ੍ਹਾਂ ਨੂੰ ਤੁਸੀਂ ਸਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।
- ਜੇ ਤੁਹਾਡੀ ਪ੍ਰੋਫ਼ਾਈਲ ਬਹੁਤ ਸਾਰੇ ਲੋਕਾਂ ਤੱਕ ਪਹੁੰਚਦੀ ਹੈ, ਤਾਂ ਤੁਹਾਡੇ ਯੂਜ਼ਰਨੇਮ ਵਿੱਚ ਤਬਦੀਲੀ ਦੀ ਸਮੀਖਿਆ ਕਰਨ ਦੀ ਲੋੜ ਪੈ ਸਕਦੀ ਹੈ। ਜੇ ਅਜਿਹਾ ਹੈ, ਤਾਂ ਜਦੋਂ ਅਸੀਂ ਸਮੀਖਿਆ ਪੂਰੀ ਕਰ ਲੈਂਦੇ ਹਾਂ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਜੇ ਨਹੀਂ, ਤਾਂ ਜੇ ਉਪਲਬਧ ਹੋਵੇ ਤਾਂ ਤੁਹਾਡਾ ਯੂਜ਼ਰਨੇਮ ਤੁਰੰਤ ਬਦਲ ਜਾਵੇਗਾ। ਤੁਹਾਡੇ ਫਾਲੋਅਰਾਂ ਨੂੰ ਤੁਹਾਡੇ ਯੂਜ਼ਰਨੇਮ ਵਿੱਚ ਤਬਦੀਲੀ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ।
- ਆਪਣੇ ਯੂਜ਼ਰਨੇਮ ਨੂੰ ਬਦਲਣ ਨਾਲ ਤੁਹਾਡਾ Instagram ਅਕਾਊਂਟ ਅਤੇ Facebook ਪ੍ਰੋਫ਼ਾਈਲ ਦੇ URL ਵੀ ਬਦਲ ਜਾਣਗੇ।
ਤੁਹਾਡੀ ਪ੍ਰੋਫ਼ਾਈਲ ਜਾਣਕਾਰੀ ਸਿੰਕ ਕਰਨ ਲਈ
- ਅਕਾਊਂਟ ਕੇਂਦਰ ਵਿੱਚ, ਪ੍ਰੋਫ਼ਾਈਲਾਂ 'ਤੇ ਟੈਪ ਜਾਂ ਕਲਿੱਕ ਕਰੋ।
- ਆਪਣੀ Facebook, Instagram ਜਾਂ Meta Horizon ਪ੍ਰੋਫ਼ਾਈਲ 'ਤੇ ਟੈਪ ਕਰੋ ਜਾਂ ਕਲਿੱਕ ਕਰੋ।
- ਟੈਪ ਜਾਂ ਕਲਿੱਕ ਕਰੋ
ਨਾਂ, ਯੂਜ਼ਰਨੇਮ, ਪ੍ਰੋਫ਼ਾਈਲ ਫ਼ੋਟੋ ਅਤੇ ਅਵਤਾਰ ਨੂੰ ਸਿੰਕ ਕਰਨਾ ਚਾਲੂ ਜਾਂ ਬੰਦ ਕਰਨ ਲਈ ਪ੍ਰੋਫ਼ਾਈਲ ਜਾਣਕਾਰੀ ਸਿੰਕ ਕਰੋ ਦੇ ਨਾਲ ਅੱਗੇ।
- ਜੇ ਤੁਸੀਂ ਸਿੰਕ ਕਰਨ ਨੂੰ ਚਾਲੂ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਫਿਰ ਆਪਣੇ ਨਾਂ ਜਾਂ ਆਪਣੇ ਨਾਂ ਅਤੇ ਪ੍ਰੋਫ਼ਾਈਲ ਫ਼ੋਟੋ ਨੂੰ ਸਿੰਕ ਕਰਨ ਦੇ ਵਿਕਲਪ ਨੂੰ ਚੁਣ ਸਕਦੇ ਹੋ।
- ਕੋਈ ਵੱਖਰੀ ਪ੍ਰੋਫ਼ਾਈਲ ਫ਼ੋਟੋ ਵਰਤਣ ਲਈ, ਪ੍ਰੋਫ਼ਾਈਲ ਫ਼ੋਟੋ ਬਦਲੋ 'ਤੇ ਟੈਪ ਜਾਂ ਕਲਿੱਕ ਕਰੋ ਫਿਰ ਉਸ ਅਕਾਊਂਟ ਦੇ ਨਾਲ ਸਰਕਲ 'ਤੇ ਟੈਪ ਕਰੋ, ਜਿਸਨੂੰ ਤੁਸੀਂ ਆਪਣੀ ਪ੍ਰੋਫ਼ਾਈਲ ਫ਼ੋਟੋ ਲਈ ਵਰਤਣਾ ਚਾਹੁੰਦੇ ਹੋ।
ਅਕਾਊਂਟਾਂ 'ਤੇ ਆਪਣੀ ਖਰੀਦਾਰੀ ਸੰਬੰਧੀ ਗਤੀਵਿਧੀ ਸਿੰਕ ਕਰੋ
ਆਪਣੀ ਖਰੀਦਾਰੀ ਸੰਬੰਧੀ ਗਤੀਵਿਧੀ ਨੂੰ ਸਿੰਕ ਕਰਨ ਜਾਂ ਅਣਸਿੰਕ ਕਰਨ ਲਈ
- ਅਕਾਊਂਟ ਕੇਂਦਰ ਵਿੱਚ, ਕਨੈਕਟੇਡ ਅਨੁਭਵ 'ਤੇ ਟੈਪ ਜਾਂ ਕਲਿੱਕ ਕਰੋ।
- ਖਰੀਦਾਰੀ ਸੰਬੰਧੀ ਗਤੀਵਿਧੀ 'ਤੇ ਟੈਪ ਜਾਂ ਕਲਿੱਕ ਕਰੋ।
- ਟੈਪ ਜਾਂ ਕਲਿੱਕ ਕਰੋ
Facebook ਅਤੇ Instagram 'ਤੇ ਆਪਣੀ ਖਰੀਦਾਰੀ ਸੰਬੰਧੀ ਗਤੀਵਿਧੀ ਦੇ ਸਿੰਕ ਕਰਨ ਨੂੰ ਚਾਲੂ ਜਾਂ ਅਸਮਰਥਿਤ ਕਰਨ ਲਈ ਖਰੀਦਾਰੀ ਸੰਬੰਧੀ ਗਤੀਵਿਧੀ ਸਿੰਕ ਕਰੋ ਦੇ ਨਾਲ 'ਤੇ ਟੈਪ ਕਰੋ।
- ਜੇ ਤੁਹਾਡੇ ਕੋਲ 2 ਤੋਂ ਵੱਧ ਅਕਾਊਂਟ ਹਨ, ਉਨ੍ਹਾਂ ਅਕਾਊਂਟਾਂ 'ਤੇ ਟੈਪ ਕਰੋ, ਜਿਨ੍ਹਾਂ ਨੂੰ ਤੁਸੀਂ ਸਿੰਕ ਕਰਨ ਵਿੱਚ ਬਾਹਰ ਕਰਨਾ ਚਾਹੁੰਦੇ ਹੋ।
Meta Horizon 'ਤੇ ਲੋਕਾਂ ਨੂੰ ਸਵੈਚਲਿਤ ਤੌਰ 'ਤੇ ਫਾਲੋ ਕਰੋ
- ਅਕਾਊਂਟ ਕੇਂਦਰ ਵਿੱਚ, Horizon ਵਿੱਚ ਜਿਨ੍ਹਾਂ ਲੋਕਾਂ ਨੂੰ ਫਾਲੋ ਕੀਤਾ ਜਾ ਰਿਹਾ ਹੈ 'ਤੇ ਟੈਪ ਜਾਂ ਕਲਿੱਕ ਕਰੋ।
- Meta Horizon 'ਤੇ ਆਪਣੇ Facebook ਦੋਸਤਾਂ ਨੂੰ ਸਵੈਚਲ ਫਾਲੋ ਬੇਨਤੀਆਂ ਭੇਜਣ ਲਈ, ਟੈਪ ਜਾਂ ਕਲਿੱਕ ਕਰੋ
ਆਪਣੀ Facebook ਪ੍ਰੋਫ਼ਾਈਲ ਦੇ ਅੱਗੇ ਟੈਪ ਕਰੋ ਜਾਂ ਕਲਿੱਕ ਕਰੋ।
- ਜਿਨ੍ਹਾਂ ਲੋਕਾਂ ਨੂੰ ਤੁਸੀਂ Instagram 'ਤੇ ਫਾਲੋ ਕਰਦੇ ਹੋ ਉਨ੍ਹਾਂ ਨੂੰ Meta Horizon 'ਤੇ ਸਵੈਚਲ ਫਾਲੋ ਬੇਨਤੀਆਂ ਭੇਜਣ ਲਈ, ਟੈਪ ਜਾਂ ਕਲਿੱਕ ਕਰੋ
Instagram ਅਕਾਊਂਟ ਦੇ ਅੱਗੇ ਟੈਪ ਜਾਂ ਕਲਿੱਕ ਕਰੋ।
ਨੋਟ: ਤੁਸੀਂ ਸਿਰਫ਼ ਆਪਣੇ Facebook ਦੋਸਤਾਂ ਜਾਂ Instagram 'ਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ ਫਾਲੋ ਕਰਨ ਲਈ ਬੇਨਤੀਆਂ ਭੇਜ ਸਕਦੇ ਹੋ ਜਿਨ੍ਹਾਂ ਨੇ ਆਪਣੇ Facebook ਅਤੇ/ਜਾਂ Instagram ਪ੍ਰੋਫ਼ਾਈਲਾਂ ਨੂੰ ਆਪਣੇ Meta Horizon ਪ੍ਰੋਫ਼ਾਈਲ ਨਾਲ ਦਿਖਾਉਣ ਦੀ ਚੋਣ ਕੀਤੀ ਹੋਈ ਹੈ।
Meta Horizon ਵਿੱਚ ਹੋਰ ਪ੍ਰੋਫ਼ਾਈਲਾਂ ਦਿਖਾਓ
- ਅਕਾਊਂਟ ਕੇਂਦਰ ਵਿੱਚ, Horizon ਵਿੱਚ ਤੁਹਾਡੀਆਂ ਹੋਰ ਪ੍ਰੋਫ਼ਾਈਲਾਂ ਦਿਖਾਓ 'ਤੇ ਟੈਪ ਜਾਂ ਕਲਿੱਕ ਕਰੋ।
- Meta ਦੇ ਉਤਪਾਦਾਂ 'ਤੇ ਤੁਹਾਡੇ ਹੋਰ ਪ੍ਰੋਫ਼ਾਈਲ ਨਾਂ ਜਾਂ ਯੂਜ਼ਰਨੇਮ ਦਿਖਾਉਣ ਲਈ, ਉਸ ਅਕਾਊਂਟ 'ਤੇ ਟੈਪ ਕਰੋ ਜਾਂ ਕਲਿੱਕ ਕਰੋ, ਜਿਸ ਨੂੰ ਤੁਸੀਂ ਅੱਪਡੇਟ ਕਰਨਾ ਚਾਹੁੰਦੇ ਹੋ (ਉਦਾਹਰਨ ਲਈ, ਆਪਣੀ Meta Horizon ਪ੍ਰੋਫ਼ਾਈਲ 'ਤੇ ਟੈਪ ਕਰੋ ਅਤੇ ਆਪਣੀ Facebook ਪ੍ਰੋਫ਼ਾਈਲ ਨੂੰ ਚੁਣੋ, ਤਾਂ ਜੋ ਤੁਹਾਡੀ Meta Horizon ਪ੍ਰੋਫ਼ਾਈਲ 'ਤੇ ਤੁਹਾਡਾ Facebook ਨਾਂ ਦਿਖਾਇਆ ਜਾ ਸਕੇ)। ਫਿਰ ਤੁਸੀਂ ਉਹ ਆਡੀਐਂਸ ਚੁਣ ਸਕਦੇ ਹੋ, ਜਿਸਨੂੰ ਤੁਸੀਂ ਇਹ ਜਾਣਕਾਰੀ ਦਿਖਾਉਣਾ ਚਾਹੁੰਦੇ ਹੋ।