Meta ਦੇ ਟੂਲਾਂ ਨਾਲ ਤੁਹਾਡੇ ਵਪਾਰਾਂ ਦੀ ਰੱਖਿਆ ਕਰਨਾ


ਅਸੀਂ ਵਪਾਰਾਂ ਲਈ ਕਈ ਤਰ੍ਹਾਂ ਦੇ ਟੂਲ ਪ੍ਰਦਾਨ ਕਰਦੇ ਹਾਂ, ਤਾਂ ਜੋ ਉਹ ਧੋਖਾਧੜੀ ਅਤੇ ਘੋਟਾਲਿਆਂ ਨਾਲ ਸੰਬੰਧਿਤ ਸਮੱਸਿਆਵਾਂ ਦੀ ਰਿਪੋਰਟ ਕਰ ਸਕਣ ਅਤੇ ਉਨ੍ਹਾਂ ਨੂੰ ਹੱਲ ਕਰ ਸਕਣ, ਜਿਸ ਵਿੱਚ ਭੇਖ ਧਾਰਨਾ ਅਤੇ ਬੌਧਿਕ ਸੰਪਤੀ ਦੀ ਉਲੰਘਣਾ ਸ਼ਾਮਲ ਹੈ। ਸਾਡੀਆਂ ਟੈਕਨਾਲੋਜੀਆਂ ਵਿੱਚ ਵਪਾਰਾਂ ਨੂੰ ਸੁਰੱਖਿਅਤ ਰੱਖਣਾ ਸਾਡੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ, ਇਸੇ ਕਰਕੇ ਅਸੀਂ ਸੁਰੱਖਿਆ ਖ਼ਤਰਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਲਗਾਤਾਰ ਟੂਲਾਂ, ਟੈਕਨਾਲੋਜੀਆਂ ਅਤੇ ਟੀਮਾਂ ਦਾ ਵਿਕਾਸ ਕਰ ਰਹੇ ਹਾਂ।

ਬ੍ਰਾਂਡ ਅਧਿਕਾਰ ਸੁਰੱਖਿਆ

ਬ੍ਰਾਂਡ ਅਧਿਕਾਰ ਸੁਰੱਖਿਆ Facebook ਅਤੇ Instagram 'ਤੇ ਸ਼ੱਕੀ ਸਮੱਗਰੀ ਅਤੇ ਅਕਾਊਂਟਾਂ ਨੂੰ ਆਸਾਨੀ ਨਾਲ ਖੋਜਣ ਅਤੇ ਉਨ੍ਹਾਂ ਦੀ ਪਛਾਣ ਕਰਨ ਵਿੱਚ ਬ੍ਰਾਂਡਾਂ ਦੀ ਮਦਦ ਕਰਦੀ ਹੈ। ਬ੍ਰਾਂਡ ਅਧਿਕਾਰ ਸੁਰੱਖਿਆ ਬ੍ਰਾਂਡਾਂ ਨੂੰ Meta ਟੈਕਨਾਲੋਜੀ ਵਿੱਚ ਆਪਣੀ ਬੌਧਿਕ ਸੰਪਤੀ ਦੀ ਰੱਖਿਆ ਕਰਨ ਦੇ ਯੋਗ ਬਣਾਉਂਦੀ ਹੈ। ਨਕਲੀ, ਟ੍ਰੇਡਮਾਰਕ ਅਤੇ ਕਾਪੀਰਾਈਟ ਉਲੰਘਣਾ, ਘੋਟਾਲੇ ਅਤੇ ਭੇਖ ਧਾਰਨ ਸੰਬੰਧੀ ਸਮੱਸਿਆਵਾਂ ਨੂੰ ਲੱਭਣ ਅਤੇ ਇਨ੍ਹਾਂ ਦੀ ਰਿਪੋਰਟ ਕਰਨ ਲਈ ਬ੍ਰਾਂਡ ਅਧਿਕਾਰ ਸੁਰੱਖਿਆ ਦੀ ਐਕਸੈਸ ਲਈ ਅਰਜ਼ੀ ਦਿਓ।

Rights manager

Rights manager ਇੱਕ ਸਮੱਗਰੀ ਪ੍ਰਬੰਧਨ ਟੂਲ ਹੈ ਜੋ ਅਧਿਕਾਰ ਧਾਰਕਾਂ ਨੂੰ ਆਪਣੀ ਵੀਡੀਓ, ਆਡੀਓ ਅਤੇ ਚਿੱਤਰ ਸਮੱਗਰੀ ਨੂੰ ਵੱਡੇ ਪੱਧਰ 'ਤੇ ਪ੍ਰਬੰਧਿਤ ਕਰਨ, ਅਧਿਕਾਰਿਤ ਕਰਨ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਹਵਾਲਾ ਫ਼ਾਈਲਾਂ ਅੱਪਲੋਡ ਕਰਕੇ, ਇਜਾਜ਼ਤਾਂ ਪ੍ਰਦਾਨ ਕਰਕੇ ਅਤੇ ਅਜਿਹੀ ਮੇਲ ਖਾਂਦੀ ਆਡੀਓ, ਵੀਡੀਓ ਅਤੇ ਚਿੱਤਰਾਂ ਦੀ ਸਮੀਖਿਆ ਕਰਕੇ ਸਮੱਗਰੀ ਮਲਕੀਅਤ ਸਥਾਪਿਤ ਕਰਨ ਲਈ Rights Manager ਦੀ ਵਰਤੋਂ ਕਰੋ, ਜਿਸ ਵਿੱਚ ਅਜਿਹੀ ਸਮੱਗਰੀ ਸ਼ਾਮਲ ਹੋ ਸਕਦੀ ਹੈ, ਜਿਸਦੇ ਅਧਿਕਾਰ ਤੁਹਾਡੇ ਕੋਲ ਹਨ।

ਵਪਾਰ ਸਹਾਇਤਾ ਹੋਮ

ਵਪਾਰ ਸਹਾਇਤਾ ਹੋਮ ਉਹ ਥਾਂ ਹੈ ਜਿੱਥੇ ਤੁਸੀਂ ਅਕਾਊਂਟ ਸੰਬੰਧੀ ਸਮੱਸਿਆਵਾਂ ਅਤੇ ਰਿਪੋਰਟਾਂ ਨੂੰ ਟ੍ਰੈਕ ਕਰ ਸਕਦੇ ਹੋ, ਉਨ੍ਹਾਂ ਦੀ ਸਮੀਖਿਆ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਹੱਲ ਕਰ ਸਕਦੇ ਹੋ। Meta ਵਪਾਰ ਸਹਾਇਤਾ ਹੋਮ ਸਾਡੀਆਂ Meta ਦੇ ਇਸ਼ਤਿਹਾਰ ਸਟੈਂਡਰਡ, ਵਣਜ ਨੀਤੀਆਂ ਅਤੇ ਹੋਰ ਨੀਤੀਆਂ ਅਤੇ ਸ਼ਰਤਾਂ ਦੀ ਪਾਲਣਾ ਸੰਬੰਧੀ ਤੁਹਾਨੂੰ ਆਉਣ ਵਾਲੀਆਂ ਸਮੱਸਿਆਵਾਂ ਦੀ ਨਿਗਰਾਨੀ ਕਰਨ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਇੱਕ ਕੇਂਦਰੀ ਤਰੀਕਾ ਪ੍ਰਦਾਨ ਕਰਦਾ ਹੈ।

ਬੌਧਿਕ ਸੰਪਤੀ ਰਿਪੋਰਟਿੰਗ ਕੇਂਦਰ

ਜੇ ਤੁਹਾਨੂੰ ਲੱਗਦਾ ਹੈ ਕਿ ਸਮੱਗਰੀ ਤੁਹਾਡੇ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ, ਤਾਂ ਤੁਸੀਂ IP ਰਿਪੋਰਟ ਸਪੁਰਦ ਕਰ ਸਕਦੇ ਹੋ। ਬੌਧਿਕ ਸੰਪਤੀ ਰਿਪੋਰਟਿੰਗ ਕੇਂਦਰ ਤੁਹਾਡੀ ਪ੍ਰਸੰਗਿਕ ਅਕਾਊਂਟ ਜਾਣਕਾਰੀ ਨੂੰ ਸੁਰੱਖਿਅਤ ਕਰਕੇ ਅਤੇ ਤੁਹਾਡੇ ਰਿਪੋਰਟਿੰਗ ਇਤਿਹਾਸ ਨੂੰ ਇੱਕ ਥਾਂ 'ਤੇ ਰੱਖ ਕੇ ਰਿਪੋਰਟਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ।