Meta, Meta AI, Muse ਅਤੇ Vibes ਲਈ ਤੁਹਾਡੇ Meta ਅਕਾਊਂਟ 'ਤੇ ਈਮੇਲ ਪਤੇ ਜਾਂ ਮੋਬਾਈਲ ਫ਼ੋਨ ਨੰਬਰ ਦੀ ਵਰਤੋਂ ਕਿਵੇਂ ਕਰਦਾ ਹੈ
Updated:10 ਹਫ਼ਤੇ ਪਹਿਲਾਂ
ਨੋਟ: Meta ਵੱਲੋਂ ਤੁਹਾਡੇ ਈਮੇਲ ਪਤੇ ਜਾਂ ਮੋਬਾਈਲ ਫ਼ੋਨ ਨੰਬਰ ਨੂੰ ਇਸ ਗੱਲ ਦੇ ਆਧਾਰ 'ਤੇ ਵੱਖਰੇ ਢੰਗ ਨਾਲ ਵਰਤਿਆ ਜਾ ਸਕਦਾ ਹੈ, ਕਿ ਤੁਸੀਂ ਸਾਡੀਆਂ ਕਿਹੜੀਆਂ ਐਪਾਂ ਨੂੰ ਐਕਸੈਸ ਕਰ ਰਹੇ ਹੋ।
ਇਹ ਲੇਖ ਇਸ 'ਤੇ ਲਾਗੂ ਹੁੰਦਾ ਹੈ:
- Meta AI ਐਪ
- Vibes ਐਪ
- www.meta.ai ਵੈੱਬਸਾਈਟ
- Muse ਐਪ
- www.muse.ai ਵੈੱਬਸਾਈਟ
ਇਸ ਬਾਰੇ ਹੋਰ ਜਾਣੋ ਕਿ ਤੁਹਾਡੇ ਈਮੇਲ ਪਤੇ ਜਾਂ ਫ਼ੋਨ ਨੰਬਰ ਦੀ ਵਰਤੋਂ Facebook ਅਤੇ Messenger 'ਤੇ ਜਾਂ Instagram 'ਤੇ ਕਿਵੇਂ ਕੀਤੀ ਜਾਂਦੀ ਹੈ।
ਅਸੀਂ ਤੁਹਾਡੇ ਈਮੇਲ ਪਤੇ ਜਾਂ ਮੋਬਾਈਲ ਫ਼ੋਨ ਨੰਬਰ ਦੀ ਵਰਤੋਂ ਦਰਸਾਏ ਗਏ ਇਨ੍ਹਾਂ ਉਦੇਸ਼ਾਂ ਲਈ ਕਰ ਸਕਦੇ ਹਾਂ:
- ਤੁਹਾਡੀ ਲੌਗਇਨ ਕਰਨ ਵਿੱਚ ਮਦਦ ਕਰਨਾ। ਜੇ ਤੁਸੀਂ ਆਪਣਾ ਪਾਸਵਰਡ ਭੁੱਲ ਜਾਂਦੇ ਹੋ, ਤਾਂ ਤੁਹਾਨੂੰ ਇਸਨੂੰ ਰੀਸੈੱਟ ਕਰਨ ਲਈ ਕਿਸੇ ਅੱਪਡੇਟ ਕੀਤੇ ਫ਼ੋਨ ਨੰਬਰ ਜਾਂ ਈਮੇਲ ਪਤੇ ਦੀ ਲੋੜ ਪਵੇਗੀ। ਜੇ ਤੁਸੀਂ ਆਪਣੇ ਅਕਾਊਂਟ ਨਾਲ ਸੰਬੰਧਿਤ ਫ਼ੋਨ ਨੰਬਰ ਜਾਂ ਈਮੇਲ ਪਤਾ ਭੁੱਲ ਜਾਂਦੇ ਹੋ ਜਾਂ ਇਨ੍ਹਾਂ ਤੱਕ ਐਕਸੈਸ ਗੁਆ ਦਿੰਦੇ ਹੋ, ਤਾਂ ਤੁਸੀਂ ਆਪਣੀ ਯਾਦ ਨੂੰ ਤਾਜ਼ਾ ਕਰਨ ਵਿੱਚ ਮਦਦ ਲਈ ਦੂਜੇ ਬਾਰੇ ਅੰਸ਼ਿਕ ਜਾਣਕਾਰੀ ਲੱਭਣ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰ ਸਕਦੇ ਹੋ।
- ਤੁਹਾਡੇ ਅਕਾਊਂਟ 'ਤੇ ਗਤੀਵਿਧੀ, ਪ੍ਰੋਮੋਸ਼ਨਾਂ ਅਤੇ ਅਕਾਊਂਟ ਸੁਰੱਖਿਆ ਵਰਗੀਆਂ ਸੁਵਿਧਾਵਾਂ ਬਾਰੇ ਅੱਪਡੇਟਾਂ ਲਈ ਤੁਹਾਨੂੰ ਈਮੇਲ ਅਤੇ SMS ਸੂਚਨਾਵਾਂ ਭੇਜਣਾ। ਇਹ ਸੂਚਨਾਵਾਂ ਅਣਜਾਣ ਲੌਗਇਨਾਂ ਬਾਰੇ ਸੁਚੇਤਨਾਵਾਂ ਅਤੇ ਦੋ-ਪੱਖੀ ਪ੍ਰਮਾਣੀਕਰਨ ਵਰਗੇ ਫ਼ੀਚਰਾਂ ਦੁਆਰਾ ਤੁਹਾਡੇ ਅਕਾਊਂਟ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ।
- ਸਾਡੇ ਸੁਰੱਖਿਆ ਚੈੱਕਪੁਆਇੰਟਾਂ ਵਿੱਚੋਂ ਕੁਝ ਨੂੰ ਸਹਾਇਕ ਤਕਨੀਕ ਦੀ ਵਰਤੋਂ ਕਰਦਿਆਂ ਪਾਸ ਕਰਨਾ ਮੁਸ਼ਕਲ ਹੋ ਸਕਦਾ ਹੈ। ਜੇ ਤੁਸੀਂ ਆਪਣੇ Meta ਅਕਾਊਂਟ ਵਿੱਚ ਮੋਬਾਈਲ ਨੰਬਰ ਜਾਂ ਈਮੇਲ ਪਤਾ ਸ਼ਾਮਲ ਕਰਦੇ ਹੋ, ਤਾਂ ਤੁਹਾਡੇ ਕੋਲ ਇਨ੍ਹਾਂ ਚੈੱਕਪੁਆਇੰਟਾਂ ਵਿੱਚੋਂ ਕਿਸੇ ਨੂੰ ਪਾਸ ਕਰਨ ਦੀ ਲੋੜ ਹੋਣ 'ਤੇ ਆਪਣੇ ਅਕਾਊਂਟ ਨੂੰ ਪੁਸ਼ਟੀ ਕਰਨ ਲਈ ਹੋਰ ਤਰੀਕਾ ਹੋਵੇਗਾ। ਧਿਆਨ ਵਿੱਚ ਰੱਖੋ ਕਿ ਇਨ੍ਹਾਂ ਚੈੱਕਪੁਆਇੰਟਾਂ ਲਈ ਇੰਟਰਨੈੱਟ ਐਕਸੈਸ ਦੀ ਲੋੜ ਪੈ ਸਕਦੀ ਹੈ।
- ਅਸੀਂ ਕਦੇ ਵੀ ਤੁਹਾਡੇ ਈਮੇਲ ਪਤੇ ਅਤੇ ਫ਼ੋਨ ਨੰਬਰ ਸਮੇਤ ਵਿਅਕਤੀਗਤ ਜਾਣਕਾਰੀ ਕਿਸੇ ਨੂੰ ਨਹੀਂ ਵੇਚਦੇ। ਸਾਡੀ ਗੋਪਨੀਯਤਾ ਨੀਤੀ ਵਿੱਚ ਸਾਡੇ ਵੱਲੋਂ ਤੁਹਾਡੇ ਫ਼ੋਨ ਨੰਬਰ ਅਤੇ ਈਮੇਲ ਪਤੇ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।
- ਜਦੋਂ ਅਸੀਂ ਤੁਹਾਨੂੰ ਤੁਹਾਡੀ ਸੰਪਰਕ ਜਾਣਕਾਰੀ ਸ਼ਾਮਲ ਕਰਨ ਲਈ ਕਹਿੰਦੇ ਹਾਂ, ਤਾਂ ਤੁਹਾਨੂੰ ਤੁਹਾਡੇ ਲਈ ਸੁਝਾਈ ਗਈ ਈਮੇਲ ਜਾਂ ਫ਼ੋਨ ਨੰਬਰ ਦਿਖਾਈ ਦੇ ਸਕਦਾ ਹੈ। ਜੇ ਇਸ ਤਰੀਕੇ ਨਾਲ ਦਿਖਾਈ ਗਈ ਈਮੇਲ ਜਾਂ ਫ਼ੋਨ ਨੰਬਰ ਨੂੰ ਸ਼ਾਮਲ ਕਰਨ ਦੀ ਚੋਣ ਕਰਦੇ ਹੋ, ਇਨ੍ਹਾਂ ਨੂੰ ਤੁਹਾਡੇ ਅਕਾਊਂਟ ਵਿੱਚ ਸਿਰਫ਼ ਉਦੋਂ ਹੀ ਸ਼ਾਮਲ ਕੀਤਾ ਜਾਵੇਗਾ।
ਅਸੀਂ ਅਜਿਹੇ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਤੁਹਾਨੂੰ ਕਿਸੇ ਈਮੇਲ ਪਤੇ ਜਾਂ ਫ਼ੋਨ ਨੰਬਰ ਦਾ ਸੁਝਾਅ ਦੇ ਸਕਦੇ ਹਾਂ:
- ਉਹ ਈਮੇਲ ਪਤਾ ਜਾਂ ਫ਼ੋਨ ਨੰਬਰ ਜਿਸਨੂੰ ਤੁਸੀਂ ਪਹਿਲਾਂ ਦਾਖ਼ਲ ਕੀਤਾ ਸੀ, ਪਰ ਉਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਸੀ।
- ਤੁਹਾਡਾ ਮੋਬਾਈਲ ਫ਼ੋਨ ਜਾਂ ਟੈਬਲੇਟ।
ਅਸੀਂ ਤੁਹਾਨੂੰ ਤੁਹਾਡੇ ਮੋਬਾਈਲ ਫ਼ੋਨ ਨੰਬਰ ਦੀ ਪੁਸ਼ਟੀ ਕਰਨ ਲਈ ਕਹਿ ਸਕਦੇ ਹਾਂ, ਕਿਉਂਕਿ:
- ਤੁਸੀਂ ਪਿਛਲੀ ਵਾਰ ਜਿਹੜਾ ਫ਼ੋਨ ਨੰਬਰ ਸ਼ਾਮਲ ਕੀਤਾ, ਅਸੀਂ ਤੁਹਾਨੂੰ ਉਸਦੀ ਪੁਸ਼ਟੀ ਕਰਨ ਲਈ ਕਹਿ ਰਹੇ ਹਾਂ।
- ਤੁਹਾਡੇ ਵੱਲੋਂ ਆਖ਼ਰੀ ਵਾਰ ਆਪਣਾ ਫ਼ੋਨ ਨੰਬਰ ਸ਼ਾਮਲ ਕੀਤੇ ਜਾਂ ਅੱਪਡੇਟ ਕੀਤੇ ਨੂੰ ਕਾਫ਼ੀ ਸਮਾਂ ਹੋ ਗਿਆ ਹੈ।
- ਸਾਨੂੰ ਤੁਹਾਡੇ ਡਿਵਾਈਸ ਤੋਂ ਅਜਿਹੀ ਜਾਣਕਾਰੀ ਮਿਲੀ ਹੈ, ਜਿਸ ਨਾਲ ਸਾਨੂੰ ਉਸ ਡਿਵਾਈਸ ਨਾਲ ਕਨੈਕਟ ਕੀਤੇ ਨੰਬਰ ਦਾ ਸੁਝਾਅ ਦੇਣ ਵਿੱਚ ਮਦਦ ਮਿਲਦੀ ਹੈ।
- ਤੁਸੀਂ ਹਾਲੇ ਤੱਕ ਕੋਈ ਨੰਬਰ ਸ਼ਾਮਲ ਨਹੀਂ ਕੀਤਾ ਹੈ, ਅਤੇ ਅਸੀਂ ਤੁਹਾਨੂੰ ਸ਼ਾਮਲ ਕਰਨ ਦਾ ਤਰੀਕਾ ਦਿਖਾਉਣਾ ਚਾਹੁੰਦੇ ਹਾਂ।
Share