Meta ਦੇ ਉਤਪਾਦਾਂ 'ਤੇ AI ਸਮੱਗਰੀ ਦੀ ਪਛਾਣ ਕਿਵੇਂ ਕਰੀਏ
ਜਨਰੇਟਿਵ ਆਰਟੀਫਿਸ਼ਿਅਲ ਇੰਟੈਲੀਜੈਂਸ (ਜਨਰੇਟਿਵ AI) ਇੱਕ ਅਜਿਆ ਟੂਲ ਹੈ, ਜੋ ਚਿੱਤਰਾਂ ਅਤੇ ਟੈਕਸਟ ਵਰਗੀ ਸਮੱਗਰੀ ਨੂੰ ਨਵੇਂ ਤਰੀਕਿਆਂ ਨਾਲ ਬਣਾਉਣ ਜਾਂ ਸੋਧ ਕਰਨ ਵਿੱਚ ਮਦਦ ਕਰਦਾ ਹੈ।
ਜਨਰੇਟਿਵ AI ਕਿਵੇਂ ਕੰਮ ਕਰਦਾ ਹੈ
ਜਨਰੇਟਿਵ AI ਮਾਡਲਾਂ ਨੂੰ ਜਾਣਕਾਰੀ ਦੇ ਅਰਬਾਂ ਹਿੱਸਿਆਂ ਦੀ ਵਰਤੋਂ ਕਰਕੇ ਸਿਖਲਾਈ ਦਿੱਤੀ ਜਾਂਦੀ ਹੈ। ਨਵੀਂ ਸਮੱਗਰੀ ਉਤਪੰਨ ਕਰਨ ਲਈ, ਜਨਰੇਟਿਵ AI ਮਾਡਲ ਪ੍ਰਾਂਪਟ ਜਾਂ ਹਿਦਾਇਤਾਂ ਦੇ ਆਧਾਰ 'ਤੇ ਜਾਣਕਾਰੀ ਦੇ ਇਨ੍ਹਾਂ ਹਿੱਸਿਆਂ ਵਿਚਕਾਰ ਪੈਟਰਨਾਂ ਅਤੇ ਸਬੰਧਾਂ ਬਾਰੇ ਸਿੱਖਦੇ ਹਨ।
ਉਦਾਹਰਨ ਲਈ, ਤੁਸੀਂ ਜਨਰੇਟਿਵ AI ਟੂਲ ਵਿੱਚ ਅਜਿਹੀ ਬੇਨਤੀ ਟਾਈਪ ਕਰ ਸਕਦੇ ਹੋ ਜਿਸ ਵਿੱਚ ਫੁੱਲਾਂ ਦੇ ਮੈਦਾਨ ਵਿੱਚੋਂ ਲੰਘ ਰਹੇ 3 ਭੂਰੇ ਕੁੱਤਿਆਂ ਦੀ ਤਸਵੀਰ ਮੰਗੀ ਗਈ ਹੋਵੇ। ਜਾਂ ਤੁਸੀਂ ਸ਼ੇਕਸਪੀਅਰ ਵਰਗੀ ਇਤਿਹਾਸਕ ਸ਼ਖਸੀਅਤ ਦੇ ਸਟਾਈਲ ਵਿੱਚ ਲਿਖੇ ਇੱਕ ਚੁਟਕੁਲੇ ਦੀ ਬੇਨਤੀ ਕਰ ਸਕਦੇ ਹੋ।
Meta ਦੇ ਉਤਪਾਦਾਂ 'ਤੇ AI ਵੱਲੋਂ ਸਿਰਜਿਤ ਸਮੱਗਰੀ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ
AI ਟੂਲਾਂ ਦੀ ਵਰਤੋਂ ਕਰਕੇ ਬਣਾਈ ਜਾਂ ਸੋਧੀ ਗਈ ਸਮੱਗਰੀ ਨੂੰ ਪਛਾਣਿਆ ਜਾ ਸਕਦਾ ਹੈ ਅਤੇ ਲੇਬਲਬੱਧ ਕੀਤਾ ਜਾ ਸਕਦਾ ਹੈ, ਤਾਂ ਕਿ Meta ਦੇ ਉਤਪਾਦਾਂ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲ ਸਕੇ।
ਅਜਿਹੇ ਕਈ AI ਟੂਲ ਮੌਜੂਦ ਹਨ, ਜੋ ਸਮੱਗਰੀ ਬਣਾ ਸਕਦੇ ਹਨ ਜਾਂ ਸੋਧ ਸਕਦੇ ਹਨ। ਇਨ੍ਹਾਂ ਵਿੱਚੋਂ ਕਿਸੇ ਇੱਕ ਟੂਲ ਦੀ ਵਰਤੋਂ ਕਰਕੇ ਬਣਾਈ ਗਈ ਜਾਂ ਸੋਧੀ ਗਈ ਕੁਝ ਸਮੱਗਰੀ ਵਿੱਚ ਉਦਯੋਗਿਕ-ਸਟੈਂਡਰਡ ਸਿਗਨਲ ਹੋ ਸਕਦਾ ਹੈ, ਜੋ ਇਹ ਪਛਾਣ ਕਰਦਾ ਹੈ ਕਿ ਸਮੱਗਰੀ ਨੂੰ AI ਟੂਲਾਂ ਦੀ ਵਰਤੋਂ ਕਰਕੇ ਬਣਾਇਆ ਅਤੇ ਸੋਧਿਆ ਗਿਆ ਹੈ। ਉਦਾਹਰਨ ਲਈ, ਕੋਈ ਵਿਅਕਤੀ ਆਪਣੇ ਫਾਲੋਅਰਾਂ ਨਾਲ ਸਾਂਝੀ ਕਰਨ ਲਈ ਕਿਸੇ ਆਮ ਫ਼ੋਟੋ ਐਡਿਟਿੰਗ ਟੂਲ ਦੀ ਵਰਤੋਂ ਕਰਕੇ ਕਿਸੇ ਚਿੱਤਰ ਨੂੰ ਐਡਿਟ ਕਰ ਸਕਦਾ ਹੈ।
ਜੇ ਕੋਈ ਫ਼ੋਟੋ ਐਡਿਟਿੰਗ ਟੂਲ ਕਿਸੇ ਚਿੱਤਰ ਦੇ ਆਕਾਰ ਜਾਂ ਰੰਗ ਨੂੰ ਬਦਲਣ ਲਈ AI ਦੀ ਵਰਤੋਂ ਕਰਦਾ ਹੈ, ਤਾਂ ਚਿੱਤਰ ਵਿੱਚ ਇੱਕ ਸਿਗਨਲ ਸ਼ਾਮਲ ਹੋ ਸਕਦਾ ਹੈ ਜੋ ਦਰਸਾਉਂਦਾ ਹੈ ਕਿ ਇਸਨੂੰ AI ਦੀ ਵਰਤੋਂ ਕਰਕੇ ਐਡਿਟ ਕੀਤਾ ਗਿਆ ਸੀ। ਇਨ੍ਹਾਂ ਸਿਗਨਲਾਂ ਨੂੰ Meta ਦੇ ਸਿਸਟਮਾਂ ਵੱਲੋਂ ਪੜ੍ਹਿਆ ਜਾਂਦਾ ਹੈ, ਤਾਂ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਸਮੱਗਰੀ ਨੂੰ ਲੇਬਲਬੱਧ ਕਰਨ ਦੀ ਲੋੜ ਹੈ ਜਾਂ ਨਹੀਂ।
ਜਦੋਂ Meta ਦੇ ਉਤਪਾਦਾਂ 'ਤੇ AI ਵੱਲੋਂ ਸਿਰਜਿਤ ਸਮੱਗਰੀ ਨੂੰ ਲੇਬਲਬੱਧ ਕੀਤਾ ਜਾਂਦਾ ਹੈ
ਅਜਿਹੇ ਕੁਝ ਤਰੀਕੇ ਹਨ, ਜਿਨ੍ਹਾਂ ਨਾਲ ਆਰਗੈਨਿਕ ਸਮੱਗਰੀ ਜਾਂ ਅਜਿਹੀ ਸਮੱਗਰੀ ਜੋ ਇਸ਼ਤਿਹਾਰ ਨਹੀਂ ਹੈ, ਨੂੰ Meta ਦੇ ਉਤਪਾਦਾਂ 'ਤੇ ਲੇਬਲਬੱਧ ਕੀਤਾ ਜਾਵੇਗਾ।
- ਜਦੋਂ Meta ਦੇ ਸਿਸਟਮ ਆਰਗੈਨਿਕ ਸਮੱਗਰੀ ਵਿੱਚ AI ਸਿਗਨਲਾਂ ਦਾ ਪਤਾ ਲਗਾਉਂਦੇ ਹਨ
- ਜਦੋਂ ਲੋਕ ਆਪਣੀ AI ਵੱਲੋਂ ਸਿਰਜਿਤ ਸਮੱਗਰੀ ਨੂੰ ਲੇਬਲਬੱਧ ਕਰਦੇ ਹਨ
ਤੀਜੀ-ਧਿਰ ਦੇ ਟੂਲਾਂ ਨਾਲ ਬਣਾਈ ਗਈ ਸਮੱਗਰੀ ਵਿੱਚ ਅਜਿਹੇ ਸਿਗਨਲ ਸ਼ਾਮਲ ਹੋ ਸਕਦੇ ਹਨ ਜੋ ਦਰਸਾਉਂਦੇ ਹਨ ਕਿ ਸਮੱਗਰੀ ਨੂੰ AI ਨਾਲ ਬਣਾਇਆ ਜਾਂ ਸੋਧਿਆ ਗਿਆ ਸੀ। ਅਜਿਹੇ ਸਿਗਨਲਾਂ ਵਾਲੀ ਸਮੱਗਰੀ ਜੋ ਇਹ ਦਰਸਾਉਂਦੀ ਹੈ ਕਿ ਇਸਨੂੰ AI ਨਾਲ ਬਣਾਇਆ ਗਿਆ ਸੀ, ਨੂੰ AI ਜਾਣਕਾਰੀ ਨਾਲ ਲੇਬਲਬੱਧ ਕੀਤਾ ਜਾਵੇਗਾ। ਅਜਿਹੇ ਸਿਗਨਲਾਂ ਵਾਲੀ ਸਮੱਗਰੀ ਜੋ ਇਹ ਦਰਸਾਉਂਦੀ ਹੈ ਕਿ ਇਸਨੂੰ AI ਨਾਲ ਸੋਧਿਆ ਗਿਆ ਸੀ, ਉਸ ਪੋਸਟ, ਸਟੋਰੀ, ਰੀਲ ਜਾਂ thread ਨੂੰ ਸਿੱਧਾ AI ਜਾਣਕਾਰੀ ਨਾਲ ਲੇਬਲਬੱਧ ਨਹੀਂ ਕੀਤਾ ਜਾਵੇਗਾ। ਤੁਸੀਂ ਮੀਨੂ 'ਤੇ ਕਲਿੱਕ ਕਰਕੇ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਪੋਸਟ, ਸਟੋਰੀ, ਰੀਲ ਜਾਂ thread ਨੂੰ AI ਦੁਆਰਾ ਕਿਸੇ ਸੋਧਿਆ ਗਿਆ ਸੀ।
Meta ਦੇ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਲੋਕ ਵੀ ਆਪਣੀ ਸਮੱਗਰੀ ਨੂੰ AI ਜਾਣਕਾਰੀ ਨਾਲ ਲੇਬਲਬੱਧ ਕਰ ਸਕਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਇਹ ਲੋੜੀਂਦਾ ਹੁੰਦਾ ਹੈ, ਜਦੋਂ ਉਹ AI ਵੱਲੋਂ ਸਿਰਜਿਤ ਸਮੱਗਰੀ ਜਾਂ AI ਦੀ ਵਰਤੋਂ ਕਰਕੇ ਸੋਧੀ ਗਈ ਸਮੱਗਰੀ ਨੂੰ ਸਾਂਝਾ ਕਰਦੇ ਹਨ।
Meta ਪਾਰਦਰਸ਼ਤਾ ਦੇ ਤਰੀਕੇ ਨੂੰ ਅੱਪਡੇਟ ਕਰਨਾ ਜਾਰੀ ਰੱਖ ਸਕਦਾ ਹੈ ਕਿਉਂਕਿ Meta ਟੈਕਨਾਲੋਜੀ ਵਿੱਚ AI ਵੱਲੋਂ ਸਿਰਜਿਤ ਸਮੱਗਰੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਹੋ ਰਹੀ ਹੈ।
ਅਜਿਹੇ ਹੋਰ AI ਲੇਬਲ ਜੋ ਤੁਹਾਨੂੰ ਦਿਖਾਈ ਦੇ ਸਕਦੇ ਹਨ
Meta ਦੇ AI ਟੂਲਾਂ ਦੀ ਵਰਤੋਂ ਕਰਕੇ ਬਣਾਈ ਜਾਂ ਸੋਧੀ ਗਈ ਅਤੇ Facebook, Instagram ਜਾਂ Threads 'ਤੇ ਪੋਸਟ, ਸਟੋਰੀ, ਰੀਲ ਜਾਂ thread ਵਜੋਂ ਸਾਂਝੀ ਕੀਤੀ ਗਈ ਕਿਸੇ ਵੀ ਸਮੱਗਰੀ ਨੂੰ ਸਵੈਚਲਿਤ ਤੌਰ 'ਤੇ AI ਸਮੱਗਰੀ ਵਜੋਂ ਲੇਬਲਬੱਧ ਕੀਤਾ ਜਾ ਸਕਦਾ ਹੈ ਜਾਂ ਕੁਝ ਮਾਮਲਿਆਂ ਵਿੱਚ ਵਾਟਰਮਾਰਕ ਦਿਖਾਇਆ ਜਾ ਸਕਦਾ ਹੈ।
ਨੋਟ ਕਰੋ: ਸਾਰੀ AI ਸਮੱਗਰੀ ਵਿੱਚ ਉਸਦੀ ਪਛਾਣ ਕਰਨ ਲਈ ਲੋੜੀਂਦੀ ਜਾਣਕਾਰੀ ਸ਼ਾਮਲ ਨਹੀਂ ਹੁੰਦੀ।
ਜਦੋਂ AI ਜਾਣਕਾਰੀ ਲੇਬਲ ਲੋੜੀਂਦਾ ਹੁੰਦਾ ਹੈ
Meta ਨੂੰ AI ਲੇਬਲ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਸਮੱਗਰੀ ਵਿੱਚ ਫ਼ੋਟੋਰੀਅਲਿਸਟਿਕ ਵੀਡੀਓ ਜਾਂ ਅਸਲ ਲੱਗਣ ਵਾਲੀ ਆਡੀਓ ਹੁੰਦੀ ਹੈ, ਜਿਸਨੂੰ AI ਦੀ ਸਹਾਇਤਾ ਨਾਲ ਡਿਜੀਟਲ ਤੌਰ 'ਤੇ ਬਣਾਇਆ, ਸੋਧਿਆ ਜਾਂ ਬਦਲਿਆ ਗਿਆ ਹੋਵੇ।
ਨੋਟ ਕਰੋ: ਲੋੜ ਪੈਣ 'ਤੇ ਬਿਨਾਂ ਲੇਬਲ ਦੇ ਸਾਂਝੀ ਕੀਤੀ ਸਮੱਗਰੀ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ।
Meta ਨੂੰ ਉਨ੍ਹਾਂ ਚਿੱਤਰਾਂ ਲਈ ਲੇਬਲ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ AI ਨਾਲ ਬਣਾਇਆ ਜਾਂ ਸੋਧਿਆ ਗਿਆ ਹੈ। ਹਾਲਾਂਕਿ, ਜੇ ਸਿਸਟਮਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਚਿੱਤਰ AI ਵੱਲੋਂ ਸਿਰਜਿਤ ਹਨ ਜਾਂ ਉਨ੍ਹਾਂ ਨੂੰ AI ਦੀ ਵਰਤੋਂ ਕਰਕੇ ਸੋਧਿਆ ਗਿਆ ਹੈ, ਤਾਂ ਇਨ੍ਹਾਂ ਚਿੱਤਰਾਂ ਨੂੰ ਹਾਲੇ ਵੀ ਲੇਬਲਬੱਧ ਕੀਤਾ ਜਾ ਸਕਦਾ ਹੈ।
ਡਿਜੀਟਲ ਤਰੀਕੇ ਨਾਲ ਬਣਾਈ ਗਈ ਸਮੱਗਰੀ ਦੀਆਂ ਉਦਾਹਰਨਾਂ, ਜਿਨ੍ਹਾਂ ਲਈ ਲੇਬਲ ਦੀ ਲੋੜ ਹੁੰਦੀ ਹੈ:
- ਇੱਕ ਅਜਿਹੀ ਵੀਡੀਓ ਜੋ ਬਿਲਕੁਲ ਅਸਲ ਲੱਗੇ, ਜਿਸ ਵਿੱਚ ਲੋਕਾਂ ਦਾ ਗਰੁੱਪ ਆਉਟਡੋਰ ਮਾਰਕਿਟ ਵਿੱਚ ਘੁੰਮ ਰਿਹਾ ਹੈ
- ਦੋ ਲੋਕਾਂ ਦੇ ਗੱਲ ਕਰਦੇ ਹੋਏ ਦੀ ਆਡੀਓ
- AI ਵੱਲੋਂ ਸਿਰਜਿਤ ਆਵਾਜ਼ਾਂ ਨਾਲ ਬਣਾਇਆ ਗਿਆ ਗਾਣਾ
- AI ਵੱਲੋਂ ਸਿਰਜਿਤ ਅਸਲ ਵੌਇਸਓਵਰ ਨਾਲ ਸੁਣਾਈ ਗਈ ਰੀਲ
ਡਿਜੀਟਲ ਤਰੀਕੇ ਨਾਲ ਬਣਾਈ ਗਈ ਸਮੱਗਰੀ ਦੀਆਂ ਉਦਾਹਰਨਾਂ, ਜਿਨ੍ਹਾਂ ਲਈ ਲੇਬਲ ਦੀ ਲੋੜ ਨਹੀਂ ਹੁੰਦੀ:
- ਬਾਹਰੀ ਖੁੱਲ੍ਹੇ ਜਗ੍ਹਾ ਦਾ ਵੀਡੀਓ, ਜਿਸਨੂੰ ਕਾਰਟੂਨ ਸ਼ੈਲੀ ਨਾਲ ਵਿੱਚ ਬਣਾਇਆ ਗਿਆ ਹੈ
- ਬਲਦ ਦੀ ਸਵਾਰੀ ਕਰਦੇ ਹੋਏ ਵਿਅਕਤੀ ਦਾ ਚਿੱਤਰ (Meta ਨੂੰ ਚਿੱਤਰਾਂ ਲਈ ਲੇਬਲ ਦੀ ਲੋੜ ਨਹੀਂ ਹੈ)
ਤੁਸੀਂ ਪਾਰਦਰਸ਼ਤਾ ਕੇਂਦਰ ਵਿੱਚ ਇਸ ਜ਼ਰੂਰਤ ਬਾਰੇ ਹੋਰ ਪੜ੍ਹ ਸਕਦੇ ਹੋ।
ਨੋਟ ਕਰੋ: ਜਿਵੇਂ-ਜਿਵੇਂ ਅਸੀਂ ਆਪਣੇ ਪਲੇਟਫ਼ਾਰਮ 'ਤੇ AI ਵੱਲੋਂ ਸਿਰਜਿਤ ਸਮੱਗਰੀ ਬਾਰੇ ਹੋਰ ਜਾਣਾਂਗੇ, ਅਸੀਂ ਆਪਣੇ ਪਾਰਦਰਸ਼ਤਾ ਦ੍ਰਿਸ਼ਟੀਕੋਣ ਨੂੰ ਅੱਪਡੇਟ ਕਰਾਂਗੇ। ਗੋਪਨੀਯਤਾ ਕੇਂਦਰ ਵਿੱਚ ਜਨਰੇਟਿਵ AI ਬਾਰੇ ਹੋਰ ਜਾਣੋ।